
ਫੇਫੜਿਆਂ ਦੇ ਕੈਂਸਰ ਦਾ ਛੇਤੀ ਪਤਾ ਲਗਾਉਣਾ ਮਹੱਤਵਪੂਰਨ ਹੈ।
ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਟਿਊਮਰ ਨੂੰ ਜਲਦੀ ਲੱਭ ਕੇ ਅਤੇ ਕੈਂਸਰ ਦੀ ਜਲਦੀ ਪਛਾਣ ਕਰਕੇ ਜਾਨਾਂ ਬਚਾਉਂਦੀ ਹੈ।
ਕੈਂਸਰ ਦੀ ਜਲਦੀ ਪਛਾਣ ਬਿਹਤਰ ਇਲਾਜ, ਬਚਣ ਦੀ ਵੱਧ ਸੰਭਾਵਨਾ, ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਵੱਲ ਲੈ ਜਾਂਦੀ ਹੈ।
ਕੈਂਸਰ ਦਾ ਜਲਦੀ ਪਤਾ ਲਗਾਉਣਾ ਫੇਫੜਿਆਂ ਦੇ ਕੈਂਸਰ ਨਾਲ ਜੁੜੀਆਂ ਮੌਤਾਂ ਵਿੱਚ 20% ਦੀ ਕਮੀ ਕਰ ਸਕਦਾ ਹੈ ਅਤੇ ਆਸਟ੍ਰੇਲੀਆ ਵਿੱਚ ਹਰ ਸਾਲ 500 ਮੌਤਾਂ ਨੂੰ ਰੋਕ ਸਕਦਾ ਹੈ।
ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਵਿੱਚ ਹਿੱਸਾ ਲੈ ਕੇ, ਤੁਸੀਂ ਆਪਣੇ ਆਪ ਨੂੰ ਇੱਕ ਵਧੇਰੇ ਸਿਹਤਮੰਦ ਭਵਿੱਖ ਦਾ ਸਭ ਤੋਂ ਵਧੀਆ ਮੌਕਾ ਦੇ ਰਹੇ ਹੋ।
https://www.health.gov.au/our-work/nlcsp
ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਮੁਫ਼ਤ ਹੋਵੇਗੀ।
National Lung Cancer Screening Program (ਨੈਸ਼ਨਲ ਲੰਗ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ) 50-70 ਸਾਲ ਦੀ ਉਮਰ ਦੇ ਲੋਕਾਂ ਲਈ ਹਰ 2 ਸਾਲ ਬਾਅਦ ਸਕ੍ਰੀਨਿੰਗ ਕਰਵਾਉਣ ਦੀ ਪੇਸ਼ਕਸ਼ ਕਰਦਾ ਹੈ, ਜਿਨ੍ਹਾਂ ਦਾ ਸਿਗਰਟਨੋਸ਼ੀ ਦਾ 30-ਪੈਕ ਸਾਲ ਦਾ ਇਤਿਹਾਸ ਹੈ।
ਸਕੈਨ ਦੀ ਲਾਗਤ Medicare ਦੁਆਰਾ ਅਦਾ ਕੀਤੀ ਜਾਂਦੀ ਹੈ।
ਤੁਹਾਡੇ GP ਤੋਂ CT ਸਕੈਨ ਕਰਵਾਉਣ ਦੀ ਬੇਨਤੀ ਪ੍ਰਾਪਤ ਕਰਨ ਲਈ ਕੁੱਝ ਖ਼ਰਚਾ ਹੋ ਸਕਦਾ ਹੈ।
ਤੁਸੀਂ ਇੱਥੇ ਆਪਣੇ ਸਿਗਰਟਨੋਸ਼ੀ ਦੇ ਇਤਿਹਾਸ ਦੀ ਗਣਨਾ ਕਰ ਸਕਦੇ ਹੋ।
ਫੇਫੜਿਆਂ ਦੇ ਕੈਂਸਰ ਨੂੰ ਜਲਦੀ ਪਛਾਣਨ ਨਾਲ ਇਲਾਜ ਲਈ ਵਧੇਰੇ ਚੋਣਾਂ ਮਿਲਦੀਆਂ ਹਨ।
ਜਿਨ੍ਹਾਂ ਲੋਕਾਂ ਵਿੱਚ ਸਕ੍ਰੀਨਿੰਗ ਰਾਹੀਂ ਫੇਫੜਿਆਂ ਦੇ ਕੈਂਸਰ ਦਾ ਪਤਾ ਲੱਗਦਾ ਹੈ, ਉਹਨਾਂ ਦੇ ਕੈਂਸਰ ਦੀ ਸ਼ੁਰੂਆਤੀ ਪੜਾਅ ‘ਤੇ ਪਤਾ ਲੱਗਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।
ਇਸਦਾ ਮਤਲਬ ਹੈ ਕਿ ਉਹਨਾਂ ਕੋਲ ਵਧੇਰੇ ਇਲਾਜ ਦੇ ਵਿਕਲਪ ਹੁੰਦੇ ਹਨ, ਅਤੇ ਇਲਾਜ ਛੋਟਾ ਅਤੇ ਸੌਖਾ ਹੋ ਸਕਦਾ ਹੈ।
ਜਿਨ੍ਹਾਂ ਦੇ ਕੈਂਸਰ ਦਾ ਪਤਾ ਦੇਰ ਨਾਲ ਲੱਛਣ ਵਿਕਸਿਤ ਹੋਣ ਦੇ ਬਾਅਦ ਲੱਗਦਾ ਹੈ, ਉਸਦੇ ਮੁਕਾਬਲੇ ਸ਼ੁਰੂਆਤੀ ਪੜਾਅ ਵਿੱਚ ਪਤਾ ਲੱਗਣ ਵਾਲੇ ਫੇਫੜਿਆਂ ਦੇ ਕੈਂਸਰ ਵਿੱਚ ਜੀਵਨ ਬਚਣ ਦੀ ਸੰਭਾਵਨਾ ਕਾਫ਼ੀ ਵਧੀਆ ਹੁੰਦੀ ਹੈ।
ਮਨ ਦੀ ਸ਼ਾਂਤੀ
ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਕੈਂਸਰ ਸਕ੍ਰੀਨਿੰਗ ਉਹਨਾਂ ਨੂੰ ਮਨ ਦੀ ਸ਼ਾਂਤੀ ਦਿੰਦੀ ਹੈ ਕਿ ਉਹਨਾਂ ਨੂੰ ਕੈਂਸਰ ਨਹੀਂ ਹੈ।
ਫੇਫੜਿਆਂ ਦੀ ਸਕ੍ਰੀਨ ਕਰਵਾਉਣ ਵਾਲੇ ਹਰ 100 ਲੋਕਾਂ ਵਿੱਚੋਂ, ਸਿਰਫ਼ 2-3 ਵਿੱਚ ਫੇਫੜਿਆਂ ਦਾ ਕੈਂਸਰ ਪਾਇਆ ਜਾਂਦਾ ਹੈ।
ਫੇਫੜਿਆਂ ਦੀ ਸਕ੍ਰੀਨਿੰਗ ਕਰਵਾਉਣ ਵਾਲੇ ਜ਼ਿਆਦਾਤਰ ਲੋਕਾਂ ਦੇ ਨਤੀਜੇ ‘ਕੈਂਸਰ-ਮੁਕਤ’ ਜਾਂ “ਬਹੁਤ ਘੱਟ ਜ਼ੋਖਮ” ਵਾਲੇ ਹੋਣਗੇ ਅਤੇ ਇਹ ਨਤੀਜੇ ਉਨ੍ਹਾਂ ਨੂੰ ਆਤਮਵਿਸ਼ਵਾਸ ਮਹਿਸੂਸ ਕਰਵਾਉਂਦੇ ਹਨ।
ਜੇਕਰ ਮੈਂ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਲਈ ਯੋਗ ਨਹੀਂ ਹਾਂ ਤਾਂ ਕੀ ਹੋਵੇਗਾ?
ਫੇਫੜਿਆਂ ਦੀ ਕੈਂਸਰ ਸਕ੍ਰੀਨਿੰਗ ਹਰ ਕਿਸੇ ਲਈ ਨਹੀਂ ਹੈ।
ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਸਿਰਫ਼ ਉਹਨਾਂ ਲੋਕਾਂ ਲਈ ਲਾਭਕਾਰੀ ਹੈ ਜਿਨ੍ਹਾਂ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੀ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ।
ਕੁੱਝ ਮੌਜੂਦਾ ਅਤੇ ਸਾਬਕਾ ਸਿਗਰਟਨੋਸ਼ੀ ਕਰਨ ਵਾਲੇ ਲੋਕ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਲਈ ਯੋਗ ਹੋਣਗੇ, ਪਰ ਜ਼ਿਆਦਾਤਰ ਲੋਕ ਇਸ ਲਈ ਯੋਗ ਨਹੀਂ ਹੋਣਗੇ।
ਜੇਕਰ ਤੁਸੀਂ ਹਾਲੇ ਵੀ ਸਿਗਰਟਨੋਸ਼ੀ ਕਰਦੇ ਹੋ, ਤਾਂ ਤੁਹਾਡੀ ਯੋਗਤਾ ਸਮੇਂ ਦੇ ਨਾਲ ਬਦਲ ਸਕਦੀ ਹੈ ਅਤੇ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਹਰ ਸਾਲ ਆਪਣੇ ਪੈਕ-ਯੀਅਰ ਇਤਿਹਾਸ ਦੀ ਜਾਂਚ ਕਰੋ, ਅਤੇ ਆਪਣੇ ਜੀਪੀ ਨਾਲ ਇਸ ਬਾਰੇ ਗੱਲ ਕਰੋ।
ਜੇਕਰ ਤੁਸੀਂ ਮੌਜੂਦਾ ਸਮੇਂ ਵਿੱਚ ਸਿਗਰਟਨੋਸ਼ੀ ਨਹੀਂ ਕਰਦੇ ਹੋ ਅਤੇ ਤੁਸੀਂ ਸਕ੍ਰੀਨਿੰਗ ਲਈ ਯੋਗ ਨਹੀਂ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਨੂੰ ਫੇਫੜਿਆਂ ਦਾ ਕੈਂਸਰ ਹੋਣ ਦਾ ਜ਼ੋਖਮ ਅਸਲ ਵਿੱਚ ਬਹੁਤ ਘੱਟ ਹੈ।
ਜੇਕਰ ਤੁਹਾਨੂੰ ਫੇਫੜਿਆਂ ਸੰਬੰਧੀ ਚਿੰਤਾਵਾਂ ਹਨ, ਜਿਵੇਂ ਕਿ ਸਾਹ ਲੈਣ ਵਿੱਚ ਮੁਸ਼ਕਲ ਜਾਂ ਖੰਘ, ਜਿਸਦੀ ਤੁਸੀਂ ਜਾਂਚ ਕਰਵਾਉਣਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਆਪਣੇ GP ਨੂੰਮਿਲੋ।
ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਦੇ ਸੰਭਾਵੀ ਨੁਕਸਾਨ ਕੀ ਹਨ?
ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਥੋੜ੍ਹੀ ਮਾਤਰਾ ਵਿੱਚ ਰੇਡੀਏਸ਼ਨ ਐਕਸਪੋਜ਼ਰ ਦੀ ਲੋੜ ਹੁੰਦੀ ਹੈ।
ਫੇਫੜਿਆਂ ਦੀ ਸਕ੍ਰੀਨਿੰਗ ਘੱਟ-ਡੋਜ਼ ਵਾਲੇ ਕੰਪਿਊਟਿਡ ਟੋਮੋਗ੍ਰਾਫੀ (CT) ਸਕੈਨ ਰਾਹੀਂ ਕੀਤੀ ਜਾਂਦੀ ਹੈ, ਜਿਸ ਵਿੱਚ ਰੇਡੀਏਸ਼ਨ ਦੀ ਛੋਟੀ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ।
ਕੁੱਝ ਲੋਕ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ ਡਰ ਜਾਂ ਚਿੰਤਤ ਮਹਿਸੂਸ ਕਰ ਸਕਦੇ ਹਨ
ਕਿਸੇ ਵੀ ਕੈਂਸਰ ਦੀ ਸਕ੍ਰੀਨਿੰਗ ਤੁਹਾਨੂੰ ਡਰ ਜਾਂ ਚਿੰਤਤ ਮਹਿਸੂਸ ਕਰਵਾ ਸਕਦੀ ਹੈ।
ਇਹ ਪੂਰੀ ਤਰ੍ਹਾਂ ਆਮ ਗੱਲ ਹੈ।
ਜੇਕਰ ਤੁਹਾਨੂੰ ਦੱਸਿਆ ਗਿਆ ਹੈ ਕਿ ਤੁਹਾਨੂੰ ਵਧੇਰੇ ਜ਼ੋਖਮ ਹੈ ਤਾਂ ਤੁਸੀਂ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ ਚਿੰਤਤ ਮਹਿਸੂਸ ਕਰ ਸਕਦੇ ਹੋ।
ਯਾਦ ਰੱਖੋ ਕਿ 100 ਸਕ੍ਰੀਨਿੰਗਾਂ ਵਿੱਚ ਸਿਰਫ਼ 2-3 ਲੋਕਾਂ ਵਿੱਚ ਹੀ ਫੇਫੜਿਆਂ ਦਾ ਕੈਂਸਰ ਹੋਣ ਦਾ ਪਤਾ ਲੱਗਦਾ ਹੈ।
ਕੁੱਝ ਲੋਕਾਂ ਨੂੰ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਮੁਸ਼ਕਲ ਲੱਗ ਸਕਦੀ ਹੈ
ਸਕ੍ਰੀਨਿੰਗ ਕਰਵਾਉਣ ਲਈ ਸਮਾਂ ਕੱਢਣਾ ਅਸੁਵਿਧਾਜਨਕ ਹੋ ਸਕਦਾ ਹੈ, ਖ਼ਾਸ ਕਰਕੇ ਜੇਕਰ ਤੁਹਾਨੂੰ ਸਫ਼ਰ ਕਰਕੇ ਆਉਣਾ ਪਵੇ, ਕੰਮ ਤੋਂ ਛੁੱਟੀ ਲੈਣੀ ਪਵੇ, ਜਾਂ ਜੇ ਤੁਸੀਂ ਦੇਖਭਾਲਕਰਤਾ ਹੋ ਤਾਂ ਤੁਹਾਨੂੰ ਹੋਰ ਲੋਕਾਂ ਲਈ ਸਹਾਇਤਾ ਦਾ ਪ੍ਰਬੰਧ ਕਰਨਾ ਪਵੇ।
ਸਕ੍ਰੀਨਿੰਗ ਕਰਵਾਉਣ ਲਈ ਸਮਾਂ ਕੱਢਣਾ ਭਵਿੱਖ ਵਿੱਚ ਤੁਹਾਡਾ ਕਾਫ਼ੀ ਸਮਾਂ ਬਚਾ ਸਕਦਾ ਹੈ, ਕਿਉਂਕਿ ਕੈਂਸਰ ਦਾ ਜਲਦੀ ਪਤਾ ਲਗਾਉਣ ਨਾਲ ਇਲਾਜ ਦਾ ਸਮਾਂ ਘੱਟ ਹੁੰਦਾਹੈ।