ਫੇਫੜਿਆਂ ਦੀ ਸਕ੍ਰੀਨਿੰਗ ਵਿੱਚ ਕੀ ਸ਼ਾਮਲ ਹੁੰਦਾ ਹੈ?

ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਘੱਟ-ਡੋਜ਼ ਵਾਲੇ ਕੰਪਿਊਟਡ ਟੋਮੋਗ੍ਰਾਫੀ ਸਕੈਨ (CT ਸਕੈਨ) ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ।

ਇਹ ਸਧਾਰਨ CT ਸਕੈਨ ਵਾਂਗ ਹੀ ਹੁੰਦਾ ਹੈ, ਪਰ ਇਸ ਵਿੱਚ ਰੇਡੀਏਸ਼ਨ ਦੀ ਮਾਤਰਾ ਘੱਟ ਹੁੰਦੀ ਹੈ।

ਘੱਟ ਡੋਜ਼ ਵਾਲੇ CT ਸਕੈਨ ਸੁਰੱਖਿਅਤ ਹੁੰਦੇ ਹਨ।

ਸਕੈਨ ਕਰਵਾਉਣ ਲਈ, ਜੇਕਰ ਤੁਸੀਂ ਸਕ੍ਰੀਨਿੰਗ ਲਈ ਯੋਗ ਹੋ ਤਾਂ ਤੁਹਾਡੇ GP ਜਾਂ ਹੋਰ ਮਾਹਰ ਵੱਲੋਂ ਤੁਹਾਨੂੰ ਇੱਕ ਸਕੈਨ ਬੇਨਤੀ ਫਾਰਮ ਦੇਣ ਦੀ ਲੋੜ ਹੁੰਦੀ ਹੈ।

ਤੁਸੀਂ ਇੱਕ ਅਪਾਇੰਟਮੈਂਟ ਲੈਂਦੇ ਹੋ ਅਤੇ ਇਸ ਫਾਰਮ ਨੂੰ ਰੇਡੀਓਲੋਜੀ ਇਮੇਜਿੰਗ ਸੇਵਾ ਵਿੱਚ ਲੈ ਕੇ ਜਾਂਦੇ ਹੋ।

ਤੁਹਾਨੂੰ ਸਕੈਨ ਕਰਵਾਉਣ ਤੋਂ ਪਹਿਲਾਂ ਕੁੱਝ ਹੋਰ ਕਰਨ ਦੀ ਲੋੜ ਨਹੀਂ ਹੈ।

ਤੁਸੀਂ ਆਪਣੇ ਸਾਧਾਰਨ ਕੱਪੜੇ ਪਹਿਨ ਸਕਦੇ ਹੋ।

ਇਸ ਦੌਰਾਨ ਕੋਈ ਵੀ ਸੂਈ ਜਾਂ ਟੀਕਾ ਨਹੀਂ ਲਗਾਇਆ ਜਾਵੇਗਾ, ਅਤੇ ਨਾ ਹੀ ਕਿਸੇ ਪ੍ਰਕਾਰ ਦੀ ਦਵਾਈ ਲੈਣੀ ਪਵੇਗੀ।

ਰੇਡੀਓਗ੍ਰਾਫਰ ਤੁਹਾਨੂੰ ਗਹਿਣੇ ਉਤਾਰਨ ਦੀ ਸਲਾਹ ਦੇਣਗੇ ਅਤੇ ਜੇਕਰ ਤੁਹਾਡੇ ਕੋਲ ਪੇਸਮੇਕਰ ਹੈ ਤਾਂ ਇਸ ਬਾਰੇ ਕੋਈ ਚਿੰਤਾ ਹੋਵੇ ਤਾਂ ਦੱਸਣਗੇ।

ਇਸ ਸਕੈਨ ਦੌਰਾਨ, ਤੁਹਾਨੂੰ ਲੇਟਣ ਵੇਲੇ ਆਪਣੇ ਹੱਥਾਂ ਨੂੰ ਆਪਣੇ ਸਿਰ ਦੇ ਉੱਪਰ ਰੱਖਣਾ ਪਵੇਗਾ।

ਰੇਡੀਓਗ੍ਰਾਫਰ ਤੁਹਾਡੇ ਫੇਫੜਿਆਂ ਦੀਆਂ ਤਸਵੀਰਾਂ ਲੈਣ ਲਈ ਡੋਨਟ-ਵਰਗੀ CT ਮਸ਼ੀਨ ਦੀ ਵਰਤੋਂ ਕਰਦਾ ਹੈ।

ਇਹ ਮਸ਼ੀਨ ਖੁੱਲ੍ਹੀ ਹੋਣ ਕਰਕੇ ਜ਼ਿਆਦਾਤਰ ਲੋਕ ਕਲਾਸਟ੍ਰੋਫੋਬੀਆ ਮਹਿਸੂਸ ਨਹੀਂ ਕਰਦੇ ਜਾਂ ਇਹ ਨਹੀਂ ਲੱਗਦਾ ਕਿ ਉਹ ਇਮੇਜਿੰਗ ਮਸ਼ੀਨ ਦੇ ‘ਅੰਦਰ’ ਹਨ।

ਇਸ ਖੋਜ-ਅਧਿਐਨ ਦੇ ਹਿੱਸੇ ਵਜੋਂ ਤੁਹਾਡਾ ਸਕੈਨ ਨਹੀਂ ਹੋਵੇਗਾ।

ਜੇਕਰ ਤੁਸੀਂ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਆਸਟ੍ਰੇਲੀਆਈ ਸਰਕਾਰ ਦੀ ਅਧਿਕਾਰਤ ਵੈੱਬਸਾਈਟ

To top