
ਫੇਫੜਿਆਂ ਦਾ ਕੈਂਸਰ ਕੀ ਹੈ?
ਫੇਫੜਿਆਂ ਦਾ ਕੈਂਸਰ ਉਦੋਂ ਹੁੰਦਾ ਹੈ ਜਦੋਂ ਫੇਫੜਿਆਂ ਦੇ ਸੈੱਲ ਬੇਕਾਬੂ ਢੰਗ ਨਾਲ ਵਧਣ ਅਤੇ ਗੁਣਾ ਹੋਣ ਲੱਗ ਜਾਂਦੇ ਹਨ।
ਇਹ ਵਾਧਾ ਇੱਕ ਗੰਢ ਬਣਾਉਂਦਾ ਹੈ, ਜਿਸਨੂੰ ਟਿਊਮਰ ਕਿਹਾ ਜਾਂਦਾ ਹੈ। ਇਹ ਗੰਢ ਸਿਹਤਮੰਦ ਫੇਫੜਿਆਂ ਦੇ ਟਿਸ਼ੂਆਂ ‘ਤੇ ਹਮਲਾ ਕਰ ਸਕਦਾ ਹੈ ਅਤੇ ਸਾਹ ਲੈਣ ਵਿੱਚ ਰੁਕਾਵਟ ਪਾ ਸਕਦਾ ਹੈ, ਜਿਸ ਨਾਲ ਦਰਦ ਅਤੇ ਫੇਫੜਿਆਂ ਦੇ ਆਮ ਕੰਮਕਾਜ ਦੇ ਨੁਕਸਾਨ ਨਾਲ ਜੁੜੇ ਹੋਏ ਹੋਰ ਲੱਛਣ ਪੈਦਾ ਹੋ ਸਕਦੇ ਹਨ।
ਜੇਕਰ ਇਲਾਜ ਨਾ ਕੀਤਾ ਜਾਵੇ, ਤਾਂ ਇਹ ਅਸਧਾਰਨ ਸੈੱਲ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫ਼ੈਲ ਸਕਦੇ ਹਨ।
ਆਸਟ੍ਰੇਲੀਆ ਵਿੱਚ ਫੇਫੜਿਆਂ ਦਾ ਕੈਂਸਰ ਹੋਣਾ ਕਿੰਨਾ ਕੁ ਆਮ ਹੈ?
ਫੇਫੜਿਆਂ ਦਾ ਕੈਂਸਰ ਆਸਟ੍ਰੇਲੀਆ ਵਿੱਚ ਕਿਸੇ ਵੀ ਹੋਰ ਕੈਂਸਰ ਨਾਲੋਂ ਸਭ ਤੋਂ ਵੱਧ ਹੋਣ ਵਾਲੀਆਂ ਮੌਤਾਂ ਦਾ ਕਾਰਨ ਬਣਦਾ ਹੈ।
ਇਹ ਇਸ ਲਈ ਹੈ ਕਿਉਂਕਿ ਫੇਫੜਿਆਂ ਦਾ ਕੈਂਸਰ ਅਕਸਰ ਦੇਰ ਹੋ ਚੁੱਕੇ ਪੜਾਅ ‘ਤੇ ਪਤਾ ਲੱਗਦਾ ਹੈ, ਜਦੋਂ ਇਸਦਾ ਇਲਾਜ ਕਰਨਾ ਔਖਾ ਹੁੰਦਾ ਹੈ।
ਹਰ ਸਾਲ ਲਗਭਗ 14,500 ਆਸਟ੍ਰੇਲੀਆਈ ਲੋਕਾਂ ਦੀ ਫੇਫੜਿਆਂ ਦੇ ਕੈਂਸਰ ਨਾਲ ਗ੍ਰਸਤ ਹੋਣ ਦੀ ਪਛਾਣ ਹੁੰਦੀ ਹੈ।
ਫੇਫੜਿਆਂ ਦੇ ਕੈਂਸਰ ਦੀ ਪਛਾਣ ਦੇ ਸਮੇਂ ਦੀ ਔਸਤ ਉਮਰ ਲਗਭਗ 72 ਸਾਲ ਹੁੰਦੀ ਹੈ।
ਫੇਫੜਿਆਂ ਦਾ ਕੈਂਸਰ ਕਿਸ ਨੂੰ ਹੋ ਸਕਦਾ ਹੈ?
ਫੇਫੜਿਆਂ ਦੇ ਕੈਂਸਰ ਹੋਣ ਨਾਲ ਕਈ ਕਾਰਨ ਜੁੜੇ ਹਨ।
ਸਭ ਤੋਂ ਵੱਧ ਜਾਣਿਆ ਜਾਣ ਵਾਲਾ ਜ਼ੋਖਮ ਕਾਰਕ ਸਿਗਰਟ ਪੀਣਾ ਹੈ।
ਆਸਟ੍ਰੇਲੀਆ ਵਿੱਚ, ਲਗਭਗ 85% ਪੁਰਸ਼ਾਂ ਅਤੇ 70% ਔਰਤਾਂ ਵਿੱਚ ਫੇਫੜਿਆਂ ਦੇ ਕੈਂਸਰ ਦੇ ਮਾਮਲੇ ਤੰਬਾਕੂ ਪੀਣ ਨਾਲ ਜੁੜੇ ਮੰਨੇ ਜਾਂਦੇ ਹਨ।
ਕੋਈ ਵਿਅਕਤੀ ਜਿੰਨੀ ਘੱਟ ਉਮਰ ਤੋਂ ਸਿਗਰਟ ਪੀਣੀ ਸ਼ੁਰੂ ਕਰਦਾ ਹੈ, ਉਹ ਜਿੰਨੀ ਵੱਧ ਦੇਰ ਤੱਕ ਸਿਗਰਟ ਪੀਂਦਾ ਹੈ, ਅਤੇ ਜਿੰਨੀਆਂ ਵੱਧ ਸਿਗਰਟਾਂ ਪੀਂਦਾ ਹੈ, ਉਨ੍ਹਾਂ ਵਿੱਚ ਫੇਫੜਿਆਂ ਦੇ ਕੈਂਸਰ ਹੋਣ ਦਾ ਜ਼ੋਖਮ ਓਨ੍ਹਾਂ ਹੀ ਵੱਧ ਹੁੰਦਾ ਹੈ।
ਜਿਨ੍ਹਾਂ ਲੋਕਾਂ ਨੇ ਕਦੇ ਸਿਗਰਟ ਨਹੀਂ ਪੀਤੀ ਹੈ ਉਨ੍ਹਾਂ ਨੂੰ ਵੀ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ।
ਫੇਫੜਿਆਂ ਦੇ ਕੈਂਸਰ ਦਾ ਜਲਦੀ ਪਤਾ ਲਗਾਉਣਾ ਮਹੱਤਵਪੂਰਨ ਕਿਉਂ ਹੈ?
ਸਕ੍ਰੀਨਿੰਗ ਮਹੱਤਵਪੂਰਨ ਹੈ ਕਿਉਂਕਿ ਇਹ ਕੈਂਸਰ ਨੂੰ ਛੇਤੀ ਲੱਭਣ ਵਿੱਚ ਸਾਡੀ ਮੱਦਦ ਕਰਦੀ ਹੈ, ਜਦੋਂ ਇਲਾਜ ਦੇ ਕਾਰਗਰ ਹੋਣ ਦੀ ਬਿਹਤਰ ਸੰਭਾਵਨਾ ਹੁੰਦੀ ਹੈ।
ਕੈਂਸਰ ਦੀ ਸਕ੍ਰੀਨਿੰਗ ਕਰਵਾਉਣੀ ਕਿਵੇਂ ਮੱਦਦ ਕਰਦੀ ਹੈ?
ਵੱਧ ਜ਼ੋਖਮ ਵਾਲੇ ਲੋਕਾਂ ਲਈ ਹਰ ਦੋ ਸਾਲਾਂ ਵਿੱਚ ਫੇਫੜਿਆਂ ਦੀ ਨਿਯਮਤ ਸਕ੍ਰੀਨਿੰਗ ਜਾਂਚ ਕਰਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਆਸਟ੍ਰੇਲੀਆਈ ਸਰਕਾਰ ਨੇ ਫੇਫੜਿਆਂ ਦੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਉਦੇਸ਼ ਨਾਲ ਫੇਫੜਿਆਂ ਦੇ ਕੈਂਸਰ ਦੇ ਸਕ੍ਰੀਨਿੰਗ ਪ੍ਰੋਗਰਾਮ ਲਈ ਫ਼ੰਡ ਦੇਣ ਦਾਐਲਾਨ ਕੀਤਾ ਹੈ।
ਇਹ ਪ੍ਰੋਗਰਾਮ 1 ਜੁਲਾਈ 2025 ਤੋਂ ਸ਼ੁਰੂ ਹੁੰਦਾ ਹੈ।
ਜੇਕਰ ਤੁਸੀਂ ਪਹਿਲਾਂ ਸਿਗਰਟ ਪੀਂਦੇ ਰਹੇ ਹੋ, ਤਾਂ ਤੁਸੀਂ ਸਕ੍ਰੀਨਿੰਗ ਕਰਵਾਉਣ ਲਈ ਯੋਗ ਹੋ ਸਕਦੇ ਹੋ – ਵਧੇਰੇ ਜਾਣਨ ਲਈ, ਕਿਰਪਾ ਕਰਕੇ ਵੇਖੋ:
ਮੈਨੂੰ ਸਕ੍ਰੀਨ ਕਿਉਂ ਕਰਵਾਉਣੀ ਚਾਹੀਦੀ ਹੈ]
National Lung Cancer Screening Program (ਨੈਸ਼ਨਲ ਲੰਗ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ) ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ: \[link bold text to https://www.health.gov.au/our-work/nlcsp
ਫੇਫੜਿਆਂ ਦੇ ਕੈਂਸਰ ਬਾਰੇ ਹੋਰ ਜਾਣਨ ਲਈ ਵੇਖੋ ਫੇਫੜਿਆਂ ਦਾ ਕੈਂਸਰ – ਲੱਛਣ, ਕਾਰਨ, ਇਲਾਜ ਅਤੇ ਰੋਕਥਾਮ | healthdirect