
ਇਹ ਖੋਜ ਅਧਿਐਨ ਕਿਸ ਬਾਰੇ ਹੈ?
‘Ready to Screen’ ਖੋਜ ਅਧਿਐਨ ਦਾ ਉਦੇਸ਼ ਇਸ ਗੱਲ ਨੂੰ ਬਿਹਤਰ ਢੰਗ ਨਾਲ ਸਮਝਣਾ ਹੈ ਕਿ ਲੋਕ ਕੀ ਸੋਚਦੇ ਹਨ ਕਿ ਉਹ ਫੇਫੜਿਆਂ ਦੇ ਕੈਂਸਰ ਦੇ ਸਕ੍ਰੀਨਿੰਗ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਾਂ ਨਹੀਂ।
ਇਸਦਾ ਮਕਸਦ ਇਹ ਵੀ ਸਮਝਣਾ ਹੈ ਕਿ ਕਿਉਂ ਕੁੱਝ ਲੋਕ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਤੋਂ ਕਤਰਾਉਂਦੇ ਹਨ ਜਾਂ ਕਰਵਾਉਣ ਦੇ ਯੋਗ ਨਹੀਂ ਹਨ।
ਇਹ ਜਾਣਕਾਰੀ ਸਕ੍ਰੀਨਿੰਗ ਪ੍ਰੋਗਰਾਮ ਨੂੰ ਸੁਧਾਰਨ ਵਿੱਚ ਮੱਦਦ ਕਰੇਗੀ ਅਤੇ ਉਹ ਰੁਕਾਵਟਾਂ ਹਟਾਉਣ ਵਿੱਚ ਸਹਾਇਕ ਹੋਵੇਗੀ, ਤਾਂ ਜੋ ਸਾਰੇ ਯੋਗ ਆਸਟ੍ਰੇਲੀਆਈ ਸਕ੍ਰੀਨਿੰਗਵਿੱਚ ਹਿੱਸਾ ਲੈ ਸਕਣ।
ਮੈਨੂੰ ਕੀ ਕਰਨਾ ਪਵੇਗਾ?
ਤੁਹਾਨੂੰ ਇੱਕ ਛੋਟਾ ਜਿਹਾ ਸਰਵੇਖਣ ਭਰਨ ਲਈ ਕਿਹਾ ਜਾਵੇਗਾ।
ਇਸ ਵਿੱਚ 10-15 ਮਿੰਟ ਲੱਗਣਗੇ।
ਅਸੀਂ ਤੁਹਾਨੂੰ ਇਸ ਬਾਰੇ ਪੁੱਛਾਂਗੇ ਕਿ ਤੁਹਾਨੂੰ ਫੇਫੜਿਆਂ ਦੇ ਕੈਂਸਰ ਦੇ ਸਕ੍ਰੀਨਿੰਗ ਪ੍ਰੋਗਰਾਮ ਬਾਰੇ ਕਿਵੇਂ ਪਤਾ ਲੱਗਾ, ਕੀ ਤੁਸੀਂ ਸੋਚਦੇ ਹੋ ਕਿ ਤੁਸੀਂ ਸਕ੍ਰੀਨਿੰਗ ਵਿੱਚ ਹਿੱਸਾਲਓਗੇ, ਅਤੇ ਉਹ ਕਾਰਨ ਜਿਨ੍ਹਾਂ ਕਰਕੇ ਤੁਸੀਂ ਸਕ੍ਰੀਨਿੰਗ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਜਾਂ ਹਿੱਸਾ ਲੈਣਾ ਤੁਹਾਡੇ ਲਈ ਮੁਸ਼ਕਲ ਹੋ ਸਕਦਾ ਹੈ।
ਇਸ ਖੋਜ-ਅਧਿਐਨ ਵਿੱਚ ਕੌਣ ਹਿੱਸਾ ਲੈ ਸਕਦਾ ਹੈ?
ਇਸ ਸਰਵੇਖਣ ਵਿੱਚ ਹਿੱਸਾ ਲੈਣ ਲਈ ਤੁਹਾਡੀ ਉਮਰ 1 ਜੁਲਾਈ 2025 ਤੋਂ ਬਾਅਦ 50-70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਇਹ ਲਾਜ਼ਮੀ ਹੈ ਕਿ ਤੁਸੀਂ ਇਸ ਵੇਲੇ ਸਿਗਰਟਨੋਸ਼ੀ ਕਰਦੇ ਹੋਵੋ ਜਾਂ ਤੁਹਾਡਾ 10 ਸਾਲਾਂ ਤੋਂ ਵੱਧ ਸਮੇਂ ਦਾ ਸਿਗਰਟਨੋਸ਼ੀ ਕਰਨ ਦਾ ਇਤਿਹਾਸ ਹੋਵੇ।
ਜੇਕਰ ਤੁਹਾਨੂੰ ਭਾਗ ਲੈਣ ਲਈ ਸਹਾਇਤਾ ਦੀ ਲੋੜ ਹੈ, ਤਾਂ ਇਸ ਸਰਵੇਖਣ ਨੂੰ ਭਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਤੁਹਾਡੇ ਕੋਲ ਕੋਈ ਦੇਖਭਾਲ ਕਰਨ ਵਾਲਾ ਜਾਂਸਹਾਇਕ ਵਿਅਕਤੀ ਹੋ ਸਕਦਾ ਹੈ।
ਸ਼ੁਰੂ ਕਰਨ ਲਈ ਇੱਥੇ ਕਲਿੱਕ ਕਰੋ।
ਮੇਰੇ ਜਵਾਬ ਕਿਵੇਂ ਮੱਦਦ ਕਰਨਗੇ?
ਇਸ ਖੋਜ ਵਿੱਚ ਹਿੱਸਾ ਲੈ ਕੇ, ਤੁਸੀਂ ਇਹ ਜਾਂਚ ਕਰਨ ਵਿੱਚ ਸਾਡੀ ਮੱਦਦ ਕਰੋਗੇ ਕਿ ਫੇਫੜਿਆਂ ਦੇ ਕੈਂਸਰ ਦੀ ਜਾਂਚ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਲਈ ਕਿਸ ਕਿਸਮ ਦੀ ਜਾਣਕਾਰੀ ਅਤੇ ਸਰੋਤ ਮਦਦਗਾਰ ਹਨ।
ਕੀ ਮੇਰੇ ਲਈ ਕੋਈ ਲਾਭ ਹੈ?
ਜੇਕਰ ਤੁਸੀਂ ਸਾਨੂੰ ਆਪਣੇ ਜੀਪੀ ਨੂੰ ਸਕ੍ਰੀਨਿੰਗ ਲਈ ਤੁਹਾਡੀ ਯੋਗਤਾ ਬਾਰੇ ਕੁੱਝ ਜਾਣਕਾਰੀ ਦੇਣ ਦੀ ਆਗਿਆ ਦੇਣ ਦੀ ਚੋਣ ਕਰਦੇ ਹੋ, ਤਾਂ ਤੁਹਾਡੇ ਜੀਪੀ ਦਾ ਕਲੀਨਿਕ ਤੁਹਾਡੇ ਨਾਲ ਸੰਪਰਕ ਕਰਨ ਦੇ ਯੋਗ ਹੋਵੇਗਾ ਜਦੋਂ ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਜੁਲਾਈ 2025 ਵਿੱਚ ਸ਼ੁਰੂ ਹੋਵੇਗਾ। ਇਸਦਾ ਮਤਲਬ ਹੈ ਕਿ ਜੇਕਰ ਤੁਹਾਡੇ ਜੀਪੀ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਯੋਗਤਾ ਰੱਖਦੇ ਹੋ, ਤਾਂ ਸਕ੍ਰੀਨਿੰਗ ਪ੍ਰੋਗਰਾਮ ਦੇ ਸ਼ੁਰੂ ਹੁੰਦੇ ਹੀ ਤੁਸੀਂ ਫੇਫੜਿਆਂ ਦੇ ਕੈਂਸਰ ਲਈ ਸਕ੍ਰੀਨਿੰਗ ਕਰਵਾਉਣ ਦੇ ਯੋਗ ਹੋਵੋਗੇ, ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ।
ਕੀ ਮੈਂ ਫ਼ੋਨ ‘ਤੇ ਆਪਣਾ ਸਰਵੇਖਣ ਕਰ ਸਕਦਾ/ਸਕਦੀ ਹਾਂ?
ਜੇਕਰ ਤੁਸੀਂ ਫ਼ੋਨ ਰਾਹੀਂ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਫ਼ੋਨ ਇੰਟਰਵਿਊ ਦਾ ਪ੍ਰਬੰਧ ਕਰਨ ਲਈ ਖੋਜ ਟੀਮ ਨੂੰ 0459 867 617 ‘ਤੇ ਫ਼ੋਨ ਕਰ ਸਕਦੇ ਹੋ ਜਾਂ ਤੁਸੀਂ ਇੱਥੇ ਇੱਕ ਪੁੱਛਗਿੱਛ ਜਮ੍ਹਾਂ ਕਰਕੇ ਕਾਲਬੈਕ ਕਰਨ ਦੀ ਬੇਨਤੀ ਕਰ ਸਕਦੇ ਹੋ।